Crest of the Australian Government Unique Student Identifier-Logo

About the USI (Punjabi)

What is a Unique Student Identifier) Unique Student Identifier (USI ਇਕ ਵਿਲੱਖਣ ਵਿਦਿਆਰਥੀ ਪਛਾਣਕਰਤਾ ਕੀ ਹੁੰਦਾ ਹੈ?

Unique Student Identifier (USI ਆਸਟ੍ਰੇਲੀਆ ਵਿੱਚ ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਸਿਖਲਾਈ, ਜਾਂ ਉੱਚ ਵਿਦਿਆ ਦੀ ਯੋਗਤਾ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਇਕ ਹਵਾਲਾ ਨੰਬਰ ਹੁੰਦਾ ਹੈ।

USI ਇਕ ਆਨਲਾਈਨ ਖਾਤੇ ਲਈ ਲਿੰਕ ਹੁੰਦਾ ਹੈ ਜਿਸ ਵਿੱਚ ਤੁਹਾਡੇ ਸਾਰੇ Vocational Education and Training) (VET) (ਕਿੱਤਾਮੁਖੀ ਸਿਖਿਆ ਅਤੇ ਸਿਖਲਾਈ) ਦੇ ਰਿਕਾਰਡ ਅਤੇ ਨਤੀਜੇ ਜਿਹੜੇ ਤੁਸੀਂ 1 ਜਨਵਰੀ 2015 ਤੋਂ ਪੂਰੇ ਕੀਤੇ ਸਨ ਹੁੰਦੇ ਹਨ।

ਜਦੋਂ ਨੌਕਰੀ ਲਈ ਅਰਜੀ ਦਿੰਦੇ ਹੋ ਜਾਂ ਹੋਰ ਅਧੀਐਨ ਕਰਨ ਸਮੇਂ, ਤੁਹਾਨੂੰ ਆਪਣੇ VET ਸਿਖਲਾਈ ਦੇ ਰਿਕਾਰਡ ਅਤੇ ਨਤੀਜੇ ਨਵੇਂ ਮਾਲਕ ਜਾਂ ਸਿਖਲਾਈ ਸਕੂਲ ਨੂੰ ਦੇਣ ਦੀ ਜ਼ਰੂਰਤ ਹੋ ਸਕਦੀ ਹੈ।

ਤੁਸੀਂ ਆਪਣੇ USI ਖਾਤੇ ਤੋਂ ਆਪਣੇ ਨਤੀਜੇ ਆਨਲਾਈਨ ਕਿਸੇ ਕੰਪਯੂਟਰ, ਟੈਬਲਟ ਜਾਂ ਮੋਬਾਈਲ ਫੋਨ ਤੋਂ ਲੈ ਸਕਦੇ ਹੋ।

USI ਦੀ ਕਿਸ ਨੂੰ ਲੋੜ ਹੁੰਦੀ ਹੈ?

ਕੋਈ ਵੀ ਵਿਦਿਆਰਥੀ ਜੋ 1 ਜਨਵਰੀ 2015 ਤੋਂ ਬਾਅਦ ਅਧਿਐਨ ਕਰ ਰਿਹਾ ਹੈ। ਇਸ ਵਿੱਚ ਯੂਨੀਵਰਸਿਟੀ, TAFE ਜਾਂ ਕਿਸੇ ਪ੍ਰਾਈਵੇਟ ਹੁਨਰ ਸਿਖਲਾਈ ਸਕੂਲ ਵਿੱਚ ਇਕ ਅਪਰੈਂਟਿਸਸ਼ਿੱਪ, ਸਰਟੀਫੀਕੇਟ ਜਾਂ ਡਿਪਲੋਮਾ ਕਰਨਾ ਵੀ ਸ਼ਾਮਲ ਹਨ।

ਤੁਹਾਨੂ ਇਕ USI ਲੈਣ ਦੀ ਲੋੜ ਕਿਉਂ ਹੈ?

ਕਾਨੂਂਨ ਮੁਤਾਬਕ ਵਿਦਿਆਰਥੀਆਂ ਕੋਲ ਆਪਣੀ ਪੜ੍ਹਾਈ ਖਤਮ ਕਰਨ ਤੋਂ ਪਹਿਲਾਂ USI ਹੋਣਾ ਜ਼ਰੂਰੀ ਹੈ। .

ਮੈਂ USI ਕਿਵੇਂ ਪ੍ਰਾਪਤ ਕਰ ਸਕਦਾ/ਸਕਦੀ ਹਾਂ?

ਜੇ ਤੁਹਾਡੇ ਕੋਲ ਆਪਣਾ ਕੋਈ ਪਛਾਣ ਕਾਰਡ ਹੈ ਅਤੇ ਅੰਗਰੇਜ਼ੀ ਪੜ੍ਹ ਸਕਦੇ ਹੋ ਤਾਂ ਤੁਸੀਂ USI ਲਈ ਅਰਜੀ ਆਨਲਾਈਨ ਦੇ ਸਕਦੇ ਹੋ। ਜੇ ਤੁਸੀਂ ਅੰਗਰੇਜ਼ੀ ਨਹੀਂ ਪੜ੍ਹ ਸਕਦੇ, ਤਾਂ ਆਪਣੀ ਮਦਦ ਲਈ ਤੁਸੀਂ ਆਪਣੇ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਮਦਦ ਲਈ ਕਹਿ ਸਕਦੇ ਹੋ। ਤੁਹਾਡਾ ਸਿਖਲਾਈ ਸਕੂਲ ਵੀ USI ਲਈ ਬਿਨੈ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ।

ਅਨੁਵਾਦਿੱਕ

ਇਕ ਅਨੁਵਾਦ ਅਤੇ ਦੁਭਾਸ਼ੀਆਈ ਸੇਵਾ TIS National ਜਿਸ ਦਾ ਨੰਬਰ 131 450 ਹੈ ਵੀ ਉਹਨਾਂ ਲੋਕਾਂ ਲਈ ਉਪਲਬਧ ਹੈ (ਸਥਾਨਕ ਕਾਲ ਦੀ ਕੀਮਤ ‘ਤੇ) ਜਿਨ੍ਹਾਂ ਨੂੰ ਅੰਗਰੇਜ਼ੀ ਬੋਲਣ ਅਤੇ ਸਮਝਣ ਵਿਚ ਮੁਸ਼ਕਲ ਆਉਂਦੀ ਹੈ। TIS National ਨੂੰ USI ਦੇ ਦਫਤਰ ਨੂੰ 1300 857 536 ‘ਤੇ ਕਾਲ ਕਰਨ ਲਈ ਕਹੋ। TIS National 160 ਤੋਂ ਵੱਧ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿੱਚ ਦੁਭਾਸ਼ੀਆਈ ਸੇਵਾਵਾਂ ਮੁਹੱਈਆ ਕਰਦੀ ਹੈ।.

ਤੁਹਾਡਾ ਧੰਨਵਾਦ

Office of the Student Identifiers Registrar (OSIR)
Last Modified on Wednesday 7th June 2023 [132]